ਕਿਹਾ ਜਾਂਦਾ ਹੈ ਕਿ ਦੇਣ ਲਈ ਦਾਨ,ਲੈਣ ਲਈ ਗਿਆਨ ਅਤੇ ਛੱਡਣ ਲਈ ਹੰਕਾਰ ਛੱਡਣਾ ਉੱਤਮ ਹੈ। ਪਰ ਜੇ ਦਾਨ ਗਿਆਨ ਲੈਣ ਲਈ ਕੀਤਾ ਜਾਵੇ ਤਾਂ ਇਹ ਸਭ ਤੋਂ ਉੱਤਮ ਹੈ। ਕੋਈ ਵੀ ਦਾਨ ਦੇ ਕੇ ਅਸੀਂ ਕਿਸੇ ਦੀ ਜਿੰਦਗੀ ਵਿਚ ਕੁਝ ਸਮੇਂ ਦਾ ਬਦਲਾਓ ਲਿਆ ਸਕਦੇ ਹਾਂ। ਅਸੀਂ ਵਿਦਿਆ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਾਂ। ਵਿਦਿਆ ਦਾਨ ਦੇ ਕੇ ਤੁਸੀਂ ਸਿਰਫ ਇਕ ਵਿਅਕਤੀ ਦੀ ਨਹੀਂ ਬਲਕਿ ਉਸਦੀਆਂ ਕਈ ਪੀੜ੍ਹੀਆਂ ਦੀ ਜ਼ਿੰਦਗੀ ਦੀ ਦਿਸ਼ਾ ਅਤੇ ਸਥਿਤੀ ਨੂੰ ਬਦਲ ਸਕਦੇ ਹੋ। ਤੁਸੀਂ ਇਹ ਕਿਸੇ ਨੂੰ ਪੜ੍ਹਾ ਕੇ ਕਰ ਸਕਦੇ ਹੋ ਜਾਂ ਕਿਸੇ ਗਰੀਬ (ਜੋ ਪੜ੍ਹਾਈ ਦਾ ਖਰਚ ਨਹੀਂ ਕਰ ਸਕਦਾ) ਬੱਚੇ ਦੀ ਪੜ੍ਹਾਈ ਦਾ ਖਰਚ ਚੁਕਦੇ ਹੋਏ ਵੀ ਇਹ ਨੇਕੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹੇ ਹੀ ਇੱਕ ਦਾਨੀ ਪੁਰਸ਼ ਸਰਦਾਰ ਬਲਕਾਰ ਸਿੰਘ ਜੀ ਹਨ ਜੋ ਰੋਬਿਨਪ੍ਰੀਤ ਸਿੰਘ ਨਾਂ ਦੇ ਵਿਦਿਆਰਥੀ ਦੀ ਸਾਰੇ ਸਾਲ ਦੀ ਪੜ੍ਹਾਈ ਦਾ ਖਰਚ ਦੇ ਰਹੇ ਹਨ । ਸਕੂਲ ਉਹਨਾਂ ਵਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਲਈ ਉਹਨਾਂ ਦੀ ਸ਼ਲਾਘਾ ਕਰਦਾ ਹੈ ।
